Short training on Vermicompost and farmyard manure-methods of preparation and its effects on soil health: July 15, 2026
-
ਮੱਕੀ ਦੀ ਫ਼ਸਲ ਵਿੱਚ ਫ਼ਾਲ ਆਰਮੀਵਰਮ ਕੀੜੇ ਦੇ ਹਮਲੇ ਅਤੇ ਨੁਕਸਾਨ ਤੋਂ ਬਚਣ ਲਈ ਖੇਤ ਦਾ ਲਗਾਤਾਰ ਸਰਵੇਖਣ ਕਰੋ । ਕੀੜੇ ਦਾ ਹਮਲਾ ਦਿਖਾਈ ਦੇਣ ਤੇ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰੋ। ਛਿੜਕਾਅ ਕਰਨ ਲਈ ਗੋਲ ਨੋਜ਼ਲ ਦੀ ਵਰਤੋਂ ਕਰੋ ਅਤੇ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰਖੋ।
...
-
ਬਾਸਮਤੀ ਨੂੰ ਝੰਡਾ ਰੋਗ (ਪੈਰ ਗਲਣ) ਤੋਂ ਬਚਾਉਣ ਲਈ ਪਨੀਰੀ ਨੂੰ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਵੀ ਟਰਾਈਕੋਡਰਮਾ ਐਸਪੈਰੇਲਮ 2% ਡਬਲਯੂ ਪੀ (ਪੀ ਏ ਯੂ, ਸਟ੍ਰੇਨ ਫਾਰਮੂਲੇਸ਼ਨ) (15 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਵਿੱਚ 6 ਘੰਟੇ ਲਈ ਡੋਬ ਕੇ ਸੋਧ ਲਵੋ।
...
-
ਰੇਤਲੀ ਤੋਂ ਰੇਤਲੀ ਮੈਰਾ ਜ਼ਮੀਨਾਂ ਵਿੱਚ ਝੋਨੇ ਦਾ ਵਧੇਰੇ ਝਾੜ ਲੈਣ ਲਈ ਅਤੇ ਲਘੂ ਤੱਤਾਂ ਦੀ ਘਾਟ ਦੀ ਪੂਰਤੀ ਲਈ ਜੈਵਿਕ ਖਾਦ (ਰੂੜੀ ਖਾਦ/ਮੁਰਗੀਆਂ ਦੀ ਖਾਦ/ਪੈ੍ਸਮੱਡ/ਪਰਾਲੀ ਖਾਦ) ਨੂੰ ਖੇਤ ਵਿੱਚ ਮਿਲਾਉਣ ਮਗਰੋਂ ਨਾਈਟ੍ਰੋਜਨ ਖਾਦ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਪਾਉ ਜੀ|
...
-
ਜੂਨ ਮਹੀਨੇ ਵਿੱਚ ਗਾਂਵਾਂ, ਮੱਝਾਂ ਅਤੇ ਬੱਕਰੀਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਿਓ ਅਤੇ ਇੱਕ ਹਫਤੇ ਬਾਅਦ ਮੂੰਹਖੁਰ ਤੇ ਗੱਲ ਘੋਟੂ ਲਈ ਟੀਕਾਕਰਣ ਵੀ ਮੁਕੱਮਲ ਕਰ ਲਓ ਜੀ|
...
-
ਝੋਨੇ ਦੇ ਮੱਧਰੇਪਣ ਦੀ ਰੋਕਥਾਮ: ਬਿਮਾਰ ਬੂਟੇ ਪੁੱਟ ਕੇ ਦੱਬ ਦਿਓ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਦਾ ਹਮਲਾ ਦਿਖਣ 'ਤੇ ਪ੍ਰਤੀ ਏਕੜ 60 ਗ੍ਰਾਮ ਉਲਾਲਾ, 80 ਗ੍ਰਾਮ ਟੋਕਨ, 120 ਗ੍ਰਾਮ ਚੈੱਸ, 94 ਮਿਲੀਲਿਟਰ ਪੈਕਸਾਲੋਨ, ਜਾਂ 300 ਮਿਲੀਲਿਟਰ ਇਮੈਜ਼ਿਨ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।
...
